ਜਿਤੁ ਵਲਿ ਮੈਂਡਾ ਮਿੱਤਰ

ਜਿਤੁ ਵਲਿ ਮੈਂਡਾ ਮਿੱਤਰ ਪਿਆਰਾ,

ਉਥੇ ਵੰਝ ਆਖੀਂ ਮੈਂਡੀ ਆਜਜ਼ੀ ਵੋ ।ਰਹਾਉ।

ਜੋਗਣਿ ਹੋਵਾਂ ਧੂੰਹਾਂ ਪਾਂਵਾਂ,

ਤੇਰੇ ਕਾਰਣਿ ਮੈਂ ਮਰਿ ਜਾਵਾਂ,

ਤੈਂ ਮਿਲਿਆਂ ਮੇਰੀ ਤਾਜ਼ਗੀ ਵੋ ।1।

ਰਾਤੀਂ ਦਰਦੁ ਦਿਹੈਂ ਦਰਮਾਂਦੀ,

ਮਰਨ ਅਸਾਡਾ ਵਾਜਬੀ ਵੋ ।2।

ਲਿਟਾਂ ਖੋਲਿ ਗਲੇ ਵਿਚ ਪਾਈਆਂ,

ਮੈਂ ਬੈਰਾਗਣਿ ਆਦਿ ਦੀ ਵੋ ।3।

ਜੰਗਲ ਬੇਲੇ ਫਿਰਾਂ ਢੁੰਢੇਦੀ,

ਕੂਕ ਸਕਾਂ ਮਾਰੀ ਲਾਜ ਦੀ ਵੋ ।4।

ਕਹੈ ਹੁਸੈਨ ਫ਼ਕੀਰ ਸਾਈਂ ਦਾ,

ਰਾਤੀਂ ਦਿਹੇਂ ਮੈਂ ਜਾਗਦੀ ਵੋ ।5।

📝 ਸੋਧ ਲਈ ਭੇਜੋ