ਜਿਥੇ ਗੂਹੜ ਬਹੁਤੀ ਓਥੇ ਫਿੱਕ ਪੈਂਦੀ

ਜਿਥੇ ਗੂਹੜ ਬਹੁਤੀ ਓਥੇ ਫਿੱਕ ਪੈਂਦੀ,

ਮਿੱਠੇ ਗੰਨੇ ਤੋਂ ਕੌੜੀ ਸ਼ਰਾਬ ਬਣਦੀ ।

ਅਲਫ਼ ਬੇ ਮੈਂ ਵੇਖੀ ਯਾਰਾਨਿਆਂ ਦੀ,

ਜਿਥੋਂ ਤਾਅਨਿਆਂ ਵਾਲੀ ਕਿਤਾਬ ਬਣਦੀ ।

ਜਿਹੜੀ ਗੱਲ ਸੀ ਘਰ ਆਬਾਦ ਕਰਦੀ,

ਓਹੀ ਵੇਖੀ ਏ ਖ਼ਾਨਾ ਖ਼ਰਾਬ ਕਰਦੀ ।

ਓਦੋਂ ਦਿਲ ਦੀਆਂ ਬੋਟੀਆਂ ਹੁੰਦੀਆਂ ਨੇ,

ਕੁੱਸੇ ਬੱਕਰੀ ਸੀਖ ਕਬਾਬ ਬਣਦੀ ।

 

📝 ਸੋਧ ਲਈ ਭੇਜੋ