ਜਿਥੇ ਖਾਕ ਉੱਡਦੀ ਹੋਵੇ ਦਿਨੇ ਰਾਤੀਂ

ਜਿਥੇ ਖਾਕ ਉੱਡਦੀ ਹੋਵੇ ਦਿਨੇ ਰਾਤੀਂ,

ਭਲਾ ਓਸ ਦਰਵਾਜ਼ੇ 'ਤੇ ਕੌਣ ਆਉਂਦਾ ।

ਲੱਗੇ ਕਦੇ ਕਦਾਈਂ 'ਤੇ ਕੌਣ ਪੁੱਛੇ,

ਜ਼ਖ਼ਮ ਤਾਜ਼ੇ ਤੋਂ ਤਾਜ਼ੇ 'ਤੇ ਕੌਣ ਆਉਂਦਾ ।

ਚੀਕਾਂ ਜਿਨ੍ਹਾਂ ਦੀਆਂ ਕੋਈ ਨਹੀਂ ਸੁਣਦਾ,

ਜੇ ਉਹ ਦੇਣ ਆਵਾਜ਼ੇ 'ਤੇ ਕੌਣ ਆਉਂਦਾ ।

ਜੀਊਂਦੀ ਜਾਨ ਨਾ ਜਿਨ੍ਹਾਂ ਨੂੰ ਕੋਈ ਮਿਲਦਾ,

ਮੋਇਆਂ ਬਾਅਦ ਜਨਾਜ਼ੇ 'ਤੇ ਕੌਣ ਆਉਂਦਾ ।

📝 ਸੋਧ ਲਈ ਭੇਜੋ