ਇਹ ਵੀ ਕਿਆ ਅਜਬ ਲੜਾਈ ਹੈ
ਇਹ ਵੀ ਕਿਆ ਗ਼ਜ਼ਬ ਲੜਾਈ ਹੈ
ਜਿਸ ਵਿੱਚ ਜਿੱਤ ਤੋਂ ਪਹਿਲਾਂ ਹੀ
ਜਿੱਤ ਹੋ ਗਈ ਹੈ
ਦੇਸ ਧ੍ਰੋਹੀਆਂ ਖ਼ਿਲਾਫ਼
ਸਾਰੇ ਵਤਨ ਪ੍ਰਸਤਾਂ ਦੇ
ਇੱਕ ਹੋਣ ਦੀ ਜਿੱਤ
ਵੱਖ ਵੱਖ ਜਾਤਾਂ ਕਬੀਲਿਆਂ ਭਾਈਚਾਰਿਆਂ ਦੇ ਲੋਕਾਂ ਵਿੱਚ
ਸਾਂਝਾ ਭਾਈਚਾਰਾ ਬਣਨ ਦੀ ਜਿੱਤ
ਕਾਮਿਆਂ ਕਿਸਾਨਾਂ ਦੇ
ਇੱਕਮਿੱਕ ਹੋਣ ਦੀ ਜਿੱਤ
ਭਗਵੇਂ ਅੱਤਵਾਦੀਆਂ ਦੀਆਂ
ਭੀਲਾਂ ਮਸਜਦੀਆਂ ਨੂੰ
ਜ਼ਲੀਲ ਕਰਨ ਦੀਆਂ ਚਾਲਾਂ
ਤੇ
ਹਿੰਦੁਸਤਾਨ ਨੂੰ ਹਿੰਦੂਸਤਾਨ ਬਣਾਉਣ
ਦੇ ਗੁੱਝੇ ਏਜੰਡੇ ਨੂੰ
ਠੱਲ੍ਹ ਪਾਉਣ ਦੀ ਜਿੱਤ
ਜਨ ਜਨ ਗਣ ਗਣ ਦੇ ਮਨ ਵਿੱਚ
ਰਾਸ਼ਟਰ ਬਚਾਉਣ
ਰਾਸ਼ਟਰੀ ਗੌਣ ਦੀ ਧੁਨ
ਗੁਣਗੁਣਾਉਣ ਦੀ ਜਿੱਤ
ਜਯ ਹੇ
ਜਯ ਹੇ
ਜਯ ਹੇ ।