ਜਿਵੇਂ ਪਾਣੀ 'ਚ ਘੁਲਦੇ

ਜਿਵੇਂ ਪਾਣੀ 'ਚ ਘੁਲਦੇ ਜਾ ਰਹੇ ਨੇ

ਤੇਰੇ ਸਭ ਨਕਸ਼ ਭੁਲਦੇ ਜਾ ਰਹੇ ਨੇ

ਅਚਾਨਕ ਮਿਟ ਗਿਆ ਹੈ ਨਾਮ ਤੇਰਾ

ਹਰਫ਼ ਰੇਤਾ 'ਚ ਰੁਲਦੇ ਜਾ ਰਹੇ ਨੇ।

ਨਵਾਂ ਇਕ ਰੂਪ ਉਸ ਦਾ ਸਾਹਮਣੇ ਹੈ

ਕਿ ਸਾਰੇ ਭੇਦ ਖੁਲਦੇ ਜਾ ਰਹੇ ਨੇ।

ਬਦਲ ਚੁੱਕਾ ਹੈ ਕੇ ਸ਼ੋਖ ਮੌਸਮ

ਕਿ ਹੁਣ ਝੱਖੜ ਹੀ ਝੁਲਦੇ ਜਾ ਰਹੇ ਨੇ।

ਨਹੀ ਹੀਰੇ ਦੀ ਜੌਹਰੀ ਪਰਖ ਕਰਦੇ

ਜੋ ਭਾਅ ਮਿੱਟੀ ਦੇ ਤੁਲਦੇ ਜਾ ਰਹੇ ਨੇ

📝 ਸੋਧ ਲਈ ਭੇਜੋ