ਜੀਵਨ ਜਿਓਣਾ ਜੰਗ ਨੀ

ਜੀਵਨ ਜਿਓਣਾ ਜੰਗ ਨੀ ਹੁੰਦਾ

ਹੱਥ ਜਿੰਨਾ ਚਿਰ ਤੰਗ ਨੀ ਹੁੰਦਾ

ਤੇ ਸਮਾਂ ਕੌਣ ਏ ਡੱਕਣ ਵਾਲਾ

ਤੈਥੋਂ ਈ ਅੱਗੇ ਲੰਘ ਨੀ ਹੁੰਦਾ

ਝੜ ਗਿਐਂ ਤੇ ਗ਼ੇਰੂ ਈ ਹੋਏਂਗਾ

ਐਨਾ ਵੀ ਮਾੜਾ ਰੰਗ ਨੀ ਹੁੰਦਾ

ਸ਼ੁਕਰ ਐ ਮੈਂ ਤੇ ਜ਼ਿੰਦਗੀ ਜਿਓਵਾਂ

ਇੱਥੇ  ਟੱਪਦਾ  ਡੰਗ  ਨੀ  ਹੁੰਦਾ

ਇਸ਼ਕ 'ਚ ਧੋਖ਼ਾ ਤਾਹੀਓਂ ਮਿਲਦੈ

ਇਹਦਾ ਸਭ ਨੂੰ ਢੰਗ ਨੀ ਹੁੰਦਾ ।

📝 ਸੋਧ ਲਈ ਭੇਜੋ