ਜੀਵਨ ਕਿਹੜੇ ਕਾਰ

ਨਾ ਕੋਈ ਸੇਕ, ਨਾ ਠੰਢੀਆਂ ਹਾਵਾਂ 

ਟੁਰੀਆਂ ਜਾਵਣ, ਰੁਕੀਆਂ ਸਾਹਵਾਂ 

ਅੱਖੀਂ ਜੰਮੀਆਂ ਦਿਸ਼ਾ, ਦਿਸ਼ਾਵਾਂ 

ਅੰਧ ਗੁਬਾਰ 'ਚ ਲੁਕੀਆਂ ਰਾਹਵਾਂ 

ਰਾਹੀਂ ਬੈਠੇ ਚੋਰ 

ਬਣ ਕੇ ਹੋਰ ਦੇ ਹੋਰ

ਨਾ ਕੋਈ ਯਾਦ ਨਾ ਚੇਤਾ ਭੁੱਲੇ 

ਰੱਤੇ ਨੈਣੋਂ ਰੱਤ ਨਾ ਡੁੱਲ੍ਹੇ 

ਸੀਨੇ ਸੁੰਜ ਦੇ ਝੱਖੜ ਝੁੱਲੇ 

ਮੈਂ ਤੇ ਮੈਂ ਦਾ ਭੇਤ ਨਾ ਖੁੱਲ੍ਹੇ 

ਲੰਘਦੀ ਸ਼ਾਮ ਸਵੇਰ 

ਜਿੰਦੜੀ ਘੁੰਮਣ ਘੇਰ

ਨਾ ਕੋਈ ਦਿਲਬਰ, ਨਾ ਦਿਲਦਾਰੀ 

ਮਰ ਮਰ ਮੁੱਕੇ ਦੁਨੀਆ ਸਾਰੀ 

ਸੁਰਤਾਂ ਸਾਰ ਅਸੁਰਤੀ ਮਾਰੀ 

ਮਿੱਟੀਓ ਮਿੱਟੀ ਪਾਉਂ ਪਸਾਰੀ 

ਹੋਂਦੀ ਮਾਰੋ ਮਾਰ 

ਜੀਵਨ ਕਿਹੜੇ ਕਾਰ

ਜੀਵਨ ਕਿਹੜੇ ਕਾਰ !!

📝 ਸੋਧ ਲਈ ਭੇਜੋ