ਜੋ ਆਈ ਤੇ ਆ ਸਕਦੇ ਨੇ

ਜੋ ਆਈ ਤੇ ਸਕਦੇ ਨੇ 

ਉਹੀ ਅੱਗੇ ਜਾ ਸਕਦੇ ਨੇ

ਕੱਖ ਆਖੋ ਤਾਂ ਕੱਖ ਨਈਂ ਚੁੱਕਦੇ

ਲੋਕੀ ਡਾਂਗਾ ਚਾ' ਸਕਦੇ ਨੇ

ਤੇਰੇ ਕਾਂ ਤੇ ਸਾਡੇ ਤੋਤੇ

ਸਾਡੇ ਕੰਨ ਖਾ ਸਕਦੇ ਨੇ

ਉਹਦੇ ਹਾਸੇ ਪਾਣੀ ਵਿਚ ਵੀ

ਅੱਗ ਦਾ ਮੇਲਾ ਲਾ ਸਕਦੇ ਨੇ

ਰੋਕੋ ਨਈਂ ਤੇ ਅੱਜ ਦੇ ਅੰਨ੍ਹੇ

ਕੱਲ ਨੂੰ ਅੰਨ੍ਹੀ ਪਾ ਸਕਦੇ ਨੇ

ਬੰਦੇ ਕੀ ਨੇ ਕੁਝ ਬੰਦਿਆਂ ਲਈ

ਬੰਦੇ ਰੱਬ ਭੁਲਾ ਸਕਦੇ ਨੇ

ਰਾਹ ’ਚੋਂ ਰਾਹ ਕਿੰਜ ਕੱਢਣੀ ‘ਸੰਧੂ’

ਠੁੱਡੇ ਹੀ ਸਮਝਾ ਸਕਦੇ ਨੇ

📝 ਸੋਧ ਲਈ ਭੇਜੋ