ਜੋ ਬਾਹਰ ਸੀ ਉਹੀ ਅੰਦਰ ਸੀ
ਬਸ ਮੈਂ ਹੀ ਸਮਝ ਨਾ ਪਾਇਆ
ਇਹ ਸਰੀਰ ਮੇਰਾ ਹਰਿਮੰਦਰ ਸੀ
ਜੋ ਮੈਂ ਪਾਪ ਕਮਾਉਂਦਾ ਰਿਹਾ
ਉਹ ਮੇਰੇ ਲਈ ਸਭ ਖੰਡਰ ਸੀ
ਜੇ ਕਰਦਾ ਬੰਦਗੀ ,
ਨਦਰਿ ਮੇਰੇ ਤੇ ਹੋ ਜਾਂਦੀ
ਬਸ ਮੈਂ ਹੀ ਸਮਝ ਨਾ ਪਾਇਆ
ਉਹ ਮੇਰੇ ਧੁਰਅੰਦਰ ਸੀ !
ਮੈਂ ਲੱਭਦਾ ਰਿਹਾ ਬਾਹਰ ਉਸਨੂੰ
ਉਹ ਮਾਲਕ ਆਪ ਹਿਰਦੇ ਵਿੱਚ ਵੱਸਦਾ ਰਿਹਾ
ਸਾਜਨੜਾ ਮੇਰਾ ਨਿਕਟ ਖਲੋਇਅੜਾ
ਮੈਨੂੰ ਬਾਣੀ ਦੇ ਵਿੱਚ ਦੱਸਦਾ ਰਿਹਾ
ਜੇ ਭਰਮ ਦਾ ਮੇਰੇ ਮਨਅੰਦਰ ਜਾਲ ਰਹਿੰਦਾ
ਜਿੰਨੂੰ ਮੈਂ ਲੱਭਦੀ ਫਿਰਦੀ ਸਾਂ
ਉਹ ਸੱਜਣ ਹਰਦਮ ਮੇਰੇ ਨਾਲ ਰਹਿੰਦਾ
ਕਦੇ ਪਰਖਿਆ ਨਾ ਉਸਨੂੰ
ਮੀਂਹ ਮਿਹਰ ਦਾ ਵਰਸਾਉਂਦਾ ਰਿਹਾ
ਉਹ " ਬਖਸ਼ਣਹਾਰਾ" ਸੂਰਤੀ ਦੇ ਵਿੱਚ
ਬਾਤਾਂ ਮੇਰੇ ਨਾਲ ਪਾਉਂਦਾ ਰਿਹਾ
ਐਸੀ ਪੱਟੀ ਬੰਨੀ ਮੈਂ ਅੱਖਾਂ ਉੱਤੇ
ਮੈਨੂੰ ਜ਼ਹਿਰ ਦੁਨਿਆਵੀ ਚੜਿਆ ਰਿਹਾ
ਮੈਂ ਲੰਘ ਗਿਆ ਪਾਸਾ ਵੱਟ ਕੇ ਕੋਲੋਂ ਦੀ
ਮੇਰਾ ਪ੍ਰੀਤਮ ਆਸਰਾ ਬਣਕੇ ਖੜਿਆ ਰਿਹਾ
ਨਕਸ਼ਾ ਏ ਮੇਰੀ ਕਾਇਆ ਦਾ ਜੋ
ਉਹ ਸੋਨੇ ਦਾ ਮੰਦਰ ਸੀ !
ਜੋ ਬਾਹਰ ਸੀ ਉਹੀ ਅੰਦਰ ਸੀ
ਬਸ ਮੈਂ ਹੀ ਸਮਝ ਨਾ ਪਾਇਆ
ਇਹ ਸਰੀਰ ਮੇਰਾ ਹਰਿਮੰਦਰ ਸੀ