ਜੋ ਬੇਘਰ ਹੀ ਰਿਹਾ

ਜ਼ਿੰਦਗੀ ਭਰ ਉਹ ਜੋ ਬੇਘਰ ਹੀ ਰਿਹਾ। 

ਸੋਚਦਾ ਹਾਂ ਮੇਰੇ ਵਾਂਗਰ ਹੀ ਰਿਹਾ।

ਉੱਤੋਂ ਭਾਵੇਂ ਖ਼ੁਸ਼ ਬਹੁਤ ਆਇਆ ਨਜ਼ਰ, 

ਉਹ ਸੁਲਘਦਾ ਦਿਲ ਦੇ ਅੰਦਰ ਹੀ ਰਿਹਾ।

ਟੀਸੀਓਂ ਗਿਰ ਕੇ ਵੀ ਨਹੀਓਂ ਟੁੱਟਿਆ, 

ਸ਼ੀਸ਼ਾ ਹੋ ਕੇ ਵੀ ਉਹ ਪੱਥਰ ਹੀ ਰਿਹਾ।

ਤੈਨੂੰ ਮਿਲ ਕੇ ਵੀ ਜੁਦਾ ਹੋਣਾ ਹੀ ਸੀ, 

ਤੂੰ ਨਹੀਂ ਮਿਲਿਆ ਇਹ ਬਿਹਤਰ ਹੀ ਰਿਹਾ।

ਦਰ-ਬ-ਦਰ ਕੀਤਾ ਸੀ ਮੈਨੂੰ ਜ਼ਿੰਦਗੀ, 

ਦੂਰ ਮੇਰੇ ਤੋਂ ਮਿਰਾ ਦਰ ਹੀ ਰਿਹਾ।

📝 ਸੋਧ ਲਈ ਭੇਜੋ