ਜੋ ਚੰਗਾ ਲੱਗੇ ਲਿਖ ਦਿਓ

 ਜੋ ਚੰਗਾ ਲੱਗੇ ਲਿਖ ਦਿਓ

 ਜੋ ਪੜ੍ਹਨਾ ਚਾਹੋ, ਉਹ ਪੜੋ੍ਹ

 ਸੋਹਣੇ-ਸੋਹਣੇ ਗਾਣੇ ਗਾ, ਕਰੋ ਕੰਮ ਨਿਰਾਲਾ।

 ਲੋਕਾਂ ਤਾਂ ਨਾਨਕ ਸਾਹਿਬ ਆਖ ’ਤਾ ਸੀ, ਭੂਤਨਾ ਬੇਤਾਲਾ।

 ਜਿਹੜਾ ਲਿਖਦਾ ਕਵਿਤਾ ਸੀ, ਦੀ ਬਾਣੀ ਬਣਦੀ।

 ਜਪੁ ਜੀ ਸਾਹਿਬ ਦੇ ਨਾਲ ਹੀ, ਗੁਰਬਾਣੀ ਫੱਬਦੀ।

 ਬਾਬੇ ਕਿਹਾ ਮਰਦਾਨਿਆ, ਰਬਾਬ ਵਜਾ ਲਾ।

 ਲੋਕਾਂ ਤਾਂ ਨਾਨਕ ਸਾਹਿਬ ਆਖ ’ਤਾ ਸੀ, ਭੂਤਨਾ ਬੇਤਾਲਾ।

 ਕੁਦਰਤ ਦੇ ਰੰਗ ਨਿਖਾਰਨ ਨੂੰ, ਜਿਹੜਾ ਵੀ ਤੁਰਿਆ।

 ਜਿਹਦੇ ਮਨ ਵਿੱਚ ਰੁੱਖ ਲਗਾਉਣ ਦਾ, ਹੈ ਫੁਰਨਾ ਫੁਰਿਆ।

 ਉਹਦੇ ਅੰਗ ਸੰਗ ਕਾਦਰ ਆਪ ਰਹੂ, ਬਣ ਕੇ ਰਖਵਾਲਾ।

 ਲੋਕਾਂ ਤਾਂ ਨਾਨਕ ਆਖਿਆ, ਭੂਤਨਾ ਬੇਤਾਲਾ।

 ਸਰਬ ਨੇ ਲਿਖ ਹੀ ਦੇਵਣਾ, ਉਹਦਾ ਹੁਕਮ ਜੇ ਆਇਆ।

 ਦਮ-ਦਮ ਉਸਨੇ ਆਪਣਾ, ਕੁਦਰਤ ਨਾਮ ਲਾਇਆ।

 ਉਸ ਨੂੰ ਕਮਲ਼ੀ ਚਾਹੇ ਲੱਖ ਕਹੋ, ਨਾ ਦਿਉ ਨਿਵਾਲਾ।

 ਲੋਕਾਂ ਤਾਂ ਨਾਨਕ ਸਾਹਿਬ ਆਖ ’ਤਾ ਸੀ, ਭੂਤਨਾ ਬੇਤਾਲਾ।

📝 ਸੋਧ ਲਈ ਭੇਜੋ