ਜੋ ਦਿਸਦਾ
ਤੂੰ ਉਹ ਨਹੀਂ
ਤੇਰੇ ਚਿਹਰੇ ਦੀ ਚਮਕ
ਤੇਰੇ ਮਨ ਦੀ ਕਾਲਖ ਨੂੰ
ਲੁਕਾ ਨਹੀਂ ਸਕਦੀ
ਤੇਰੀਆਂ ਮਿੱਠੀਆਂ ਗੱਲਾਂ
ਤੇਰੇ ਅੰਦਰ ਦੀ ਕੁੜੱਤਣ ਨੂੰ
ਘਟਾ ਨਹੀਂ ਸਕਦੀਆਂ
ਤੇਰਾ ਪਹਿਰਾਵਾ
ਸੋਚ ਦੀ ਅਪੰਗਤਾ ਨੂੰ
ਲੁਕਾ ਨਹੀਂ ਸਕਦਾ
ਅਸਲੀ ਰੂਪ
ਦੇਖ ਲਿਆ
ਜੋ ਬਹੁਤ ਭਿਆਨਕ ਹੈ
ਮਨੁੱਖਤਾ ਤੋਂ ਕੋਹਾਂ ਦੂਰ
ਵਹਿਸ਼ੀ ਮਨ
ਮੁੱਖ ਤੇ ਗੱਲਾਂ ਕਦਰਾਂ ਕੀਮਤਾਂ ਦੀਆਂ
ਤੇ ਸੋਚ
ਨੈਤਿਕਤਾ ਤੋਂ ਕੋਹਾਂ ਦੂਰ
ਹੁਣ ਜਦੋਂ ਕੋਈ ਤੈਨੂੰ ਵੱਡਾ ਕਹਿੰਦਾ
ਮਨ ਹੀ ਮਨ ਵਿੱਚ ਹੱਸਦੀ
ਨਹੀਂ ਜਾਣਦੇ ਲੋਕ
ਤੇਰੇ ਅਸਲੀ ਰੂਪ ਨੂੰ
ਜੋ ਉਨ੍ਹਾਂ ਹੀ ਕੋਝਾ
ਜਿੰਨਾ ਕੋਈ ਵਹਿਸ਼ੀ ਦਰਿੰਦਾ