ਜੋ ਮੇਰੇ ਦਿਲ ਵਿਚ

ਜੋ ਮੇਰੇ ਦਿਲ ਵਿਚ ਵੱਸਦਾ ਹੈ। 

ਉਹ ਬਿਲਕੁਲ ਤੇਰੇ ਵਰਗਾ ਹੈ।

ਮੈਂ ਵਾਸੀ ਹਾਂ ਕੱਚੇ ਘਰ ਦਾ, 

ਬੱਦਲ ਵੇਖ ਕੇ ਡਰ ਲਗਦਾ ਹੈ।

ਪੀਲੇ ਮੌਸਮ ਦੀ ਮੁੱਠੀ ਵਿਚ,

ਸ਼ਾਇਦ ਇਕ ਸਾਵਾ ਪੱਤਾ ਹੈ।

ਜਿਸ ਰਸਤੇ ’ਤੇ ਤੂੰ ਤੁਰਿਆ ਏਂ,

ਉਹ ਰਸਤਾ ਸਿੱਧਾ-ਪੱਧਰਾ ਹੈ।

ਮੈਥੋਂ ਮੇਰਾ ਪਰਿਚੈ ਪੁੱਛੇ,

ਜੋ ਮੇਰਾ ਹੀ ਇਕ ਹਿੱਸਾ ਹੈ।

📝 ਸੋਧ ਲਈ ਭੇਜੋ