ਜੋ ਤੂੰ ਏ ਉਹ ਤੂੰ ਹੀ ਏ

ਤੇਰਾ ਬਦਲ ਵੀ ਤੂੰ ਏ

ਤੇਰੇ ਗਰਾਂ ਦੀ ਜੋ ਜੂਹ ਏ

ਉੱਥੇ ਵਸੇ ਸੱਜਣਾ ਸਾਡੀ ਰੂਹ ਏ

ਵੇਖ ਕਿੰਝ ਖਿੜੀਆਂ ਨੇ ਕਲੀਆਂ

ਬਾਗਾਂ ਨੂੰ ਤੇਰੇ ਆਵਣ ਦੀ ਸੂਹ ਏ

ਕਦੇ ਹਾਸਿਆਂ ਦੀ ਕਿਲਕਾਰੀ ਫੁੱਟੇ ਨਾ

ਕਿਸ ਤਰ੍ਹਾਂ ਬਣਿਆ ਸਾਡਾ ਮੂੰਹ ਏ

ਇਸ ਜਨਮ ਰਹਿਣਾ ਪਊ ਰਾਹਾਂ 'ਤੇ

ਫਿਰ ਵੀ ਨਾ ਸਮਝੇ ਕੇਹੀ ਸਾਡੀ ਰੂਹ ਏ।

📝 ਸੋਧ ਲਈ ਭੇਜੋ