ਜੋ ਵੀ ਹਰਿਆ ਮੈਂ ਅੱਜ ਤੀਕ

ਜੋ ਵੀ ਹਰਿਆ ਮੈਂ ਅੱਜ ਤੀਕ,

ਇੱਕ ਉਹਦੇ ਕਰਕੇ ਹਰਿਆ ਹਾਂ,

ਨਾ ਗਿਣ ਮੈਨੂੰ, ਨਾ ਮਿਣ ਮੈਨੂੰ ਜਿਉਂਦਿਆਂ ਚ,

ਮੈਂ ਜਿਉਂਦਾ ਹੋਇਆ ਵੀ ਮਰਿਆ ਹਾਂ

ਜੇ ਕਰ ਕਬੂਲ ਨਾ ਹੋਇਆ ਉਹਦੇ ਹੱਥੀਂ,

ਫੇਰ ਫੁੱਲ ਗੁਲਾਬ ਦਾ ਕੀਹਨੇ ਤੱਕਣਾ ਏ,

ਅਸਾਂ ਬਣ ਜਾਣਾ ਪੱਥਰ ਤੋਂ ਪੱਥਰ ਮੀਆਂ ਜੀ,

ਜੋ ਦੁਨੀਆਂ ਨੇ ਏਧਰੋਂ ਚੁੱਕ ਏਧਰ ਰੱਖਣਾ ਏ,

ਕੀ ਸੋਚ ਕੇ ਤੁਰੀਏ ਨਵਿਆਂ ਰਾਹਾਂ ਉੱਤੇ,

ਜਦ ਗਏ ਨੇ ਪੁਰਾਣੇ ਅੱਧ ਵਿਚਕਾਰ ਛੱਡਕੇ,

ਕੋਈ ਬਿਨਫਸਾ ਦਾ ਫੁੱਲ ਲਗਾ ਦੇਣਾ,

ਉੱਤੇ ਕਬਰ ਮੇਰੀ, ਥੱਲੇ ਮੈਨੂੰ ਦੱਬਕੇ...

📝 ਸੋਧ ਲਈ ਭੇਜੋ