ਜੋਗੀ ! ਤੈਂ ਮਨ ਕੇ ਕਾਨ ਨ ਫਾਰੇ ।1।
ਤਨ ਕੇ ਕਾਨ ਫਾਰ ਕੈ ਯੌਂ ਹੀ,
ਅਪਨਾ ਆਪਿ ਬਿਗਾਰੇ ।2।
ਬ੍ਰਹਮ ਗਿਆਨ ਕੀ ਮੁੰਦ੍ਰਾ ਛਾਡੀ,
ਭੂਲਿ ਫਟਕ ਕੀ ਡਾਰੇ ।3।
ਰਿਧਿ ਸਿਧਿ ਕਉ ਢੂੰਡਤ ਡੋਲਹਿੰ,
ਹਉਮੈ ਨਾਹਿ ਬਿਸਾਰੇ ।4।
ਸੁਧ ਅਖੰਡ ਅਕ੍ਰਯ ਨਹਿ ਜਾਨਯੋ,
ਜੋਗ ਜੁਗਤਿ ਚਿਤਿ ਧਾਰੇ ।5।
ਵਲੀ ਪਰਮ ਪਦ ਤਬਹੀ ਪਾਵਹਿ,
ਜਬ ਯਹ ਰੋਗ ਨਿਵਾਰੇ ।6।
(ਰਾਗ ਸੋਰਠਿ)