ਬਰਕਤ ਸਭ ਰਕੀਬਾਂ ਦੇ ਹੱਥ ਆਈ, 

ਸਾਡੇ ਜੀਣ ਦਾ ਰਹਿ ਗਿਆ ਹੱਜ ਕੋਈ ਨਾ

ਲੋਕ ਮਿਹਨਤਾਂ ਸੇਠਾਂ ਨੇ ਖਾ ਲਈਆਂ, 

ਆਉਂਦਾ ਫੇਰ ਵੀ ਉਨ੍ਹਾਂ ਨੂੰ ਰੱਜ ਕੋਈ ਨਾ। 

ਰਾਂਝਾ ਧਾ ਦੁਹੱਥੜਾਂ ਮਾਰ ਰੋਇਆ, 

ਮਿਲਿਆ ਹੀਰ ਨੂੰ ਮਿਲਣ ਦਾ ਪੱਜ ਕੋਈ ਨਾ, 

‘ਸਾਹਿਬ’ ਆਸ਼ਕਾਂ ਵਾਂਗ ਉਦਾਸ ਫਿਰਦਾ, 

ਚੌਧਰ-ਪੁਣੇ ਦਾ ਲੱਭਿਆ ਛੱਜ ਕੋਈ ਨਾ।

📝 ਸੋਧ ਲਈ ਭੇਜੋ