ਜੋੜ-ਮੇਲਾ-1

ਜਿਹੜੇ ਨੀਲੇ ਅੰਬਰ ਹੇਠਾਂ

ਤੂੰ ਤੁਰਦੀ ਏਂ,

ਓਹਨਾਂ ਹੀ ਨੀਲੱਤਣਾਂ ਥੱਲੇ

ਮੈਂ ਘੁੰਮਦਾ ਹਾਂ

ਓਹੀ ਭੂਰੀ ਧਰਤੀ

ਤੇਰੇ ਪੈਰੀਂ ਵਿਛਦੀ ਹੈ,

ਓਹੀ ਰੰਗ ਮੇਰੇ ਪੈਰਾਂ ਵਿੱਚ

ਉੱਡਦਾ ਹੈ

ਜਿਹੜੀਆਂ ਹਵਾਵਾਂ 'ਤੇ

ਤੂੰ ਕੰਨ ਧਰਦੀ ਏਂ,

ਓਸੇ ਹਵਾ ਨਾਲ ਹੀ

ਮੈਂ ਗੱਲਾਂ ਕਰਦਾ ਹਾਂ

ਜਿਹੜੇ ਤਾਰੇ 'ਥੋਡੀ

ਜਾਮਣ ਉੱਤੋਂ ਦੀ ਝਾਕਦੇ ਨੇ,

ਓਹੀ ਮੇਰੇ ਪਿੰਡ

ਢਾਬ 'ਚ ਉੱਤਰਦੇ ਨੇ

📝 ਸੋਧ ਲਈ ਭੇਜੋ