ਜੋਸ਼ ਨੌਜਵਾਨਾਂ ਵਿੱਚ

ਜੋਸ਼ ਨੌਜਵਾਨਾਂ ਵਿੱਚ ਉਹ ਵਧਿਆ, 

ਬੱਸਾਂ ਖੜੀਆਂ ਖੜੋਤੀਆਂ ਸਾੜ ਦਿੰਦੇ। 

ਕੋਈ ਟੀਚਰ ਜੇ ਅਕਲ ਦੀ ਗੱਲ ਦੱਸੇ, 

ਉਹਨੂੰ ਖੇਸ ਦੇ ਵਾਂਗਰਾਂ ਝਾੜ ਦਿੰਦੇ।

ਪਰਚੇ ਵਿੱਚ ਜੇ ਔਖਾ ਸੁਆਲ ਆਵੇ, 

ਨਾਲ ਪਰਚਿਆਂ ਦੇ ਸਿਰ ਵੀ ਪਾੜ ਦਿੰਦੇ। 

ਗਾਇਆ ਜਾਏ ਜੇ ਫੋਹਸ਼ ਨਾ ਗੀਤ ਕੋਈ, 

ਮਹਫ਼ਿਲ ਬਾਗ ਦੀ ਝੱਟ ਉਜਾੜ ਦਿੰਦੇ।

📝 ਸੋਧ ਲਈ ਭੇਜੋ