ਜ਼ੁਲਮ ਕੀ ਹੈ

ਜ਼ੁਲਮ ਕੀ ਹੈ ਪਿਆਰ ਕੀ ਹੈ ਵੇਖੀਏ

ਤਖਤ ਕੀ ਹੈ ਦਾਰ ਕੀ ਹੇ ਵੇਖੀਏ।

ਜ਼ਿੰਦਗੀ ਜੋ ਮਿਸਰ ਦਾ ਬਾਜਾਰ ਹੈ

ਮਿਸਰ ਦਾ ਬਾਜਾਰ ਕੀ ਹੈ ਵੇਖੀਏ।

ਹਵਾਏ! ਤੇਜ ਸਾਡੇ ਨਾਲ ਚੱਲ 

ਆਪਣੀ ਰਫ਼ਤਾਰ ਕੀ ਹੈ ਵੇਖੀਏ।

ਮੁੱਦਤਾਂ ਤੋਂ ਰਾਹ ਜੋ ਰੋਕੇ ਖੜ੍ਹੀ 

ਸਾਮਣੀ ਦੀਵਾਰ ਕੀ ਹੈ ਵੇਖੀਏ।

ਸੱਚ ਨੇ ਭਾਵੇਂ ਸ਼ਹਾਦਤ ਪਾ ਲਈ,

ਝੂਠ ਦਾ ਮੁਰਦਾਰ ਕੀ ਹੈ ਵੇਖੀਏ।

ਲੰਘ ਆਏ ਥਲ ਸਮੁੰਦਰ ਤੇ ਪਹਾੜ

ਹੋਰ ਆਖਿਰ ਕਾਰ ਕੀ ਹੈ ਵੇਖੀਏ।

ਝੜ ਰਹੇ ਪੱਤੇ ਪੁਰਾਨੇ ਰੁੱਤ ਦੇ 

ਆ! ਨਵੀਂ ਗੁਲਜ਼ਾਰ ਕੀ ਹੈ ਵੇਖੀਏ।

📝 ਸੋਧ ਲਈ ਭੇਜੋ