ਜ਼ੁਲਫ਼ਾਂ ਛੰਡ ਕੇ ਸੁੱਟਣ ਦਾ

ਜ਼ੁਲਫ਼ਾਂ ਛੰਡ ਕੇ ਸੁੱਟਣ ਦਾ

ਪੂਰਾ ਵੱਲ ਸੂ ਲੁੱਟਣ ਦਾ

ਜਿਸ ਵੇਲ਼ੇ ਮੈਂ ਟੁੱਟਿਆ ਵਾਂ

ਮੌਸਮ ਨਈਂ ਸੀ ਟੁੱਟਣ ਦਾ

’ਨ੍ਹੇਰੇ ਵਿਚ ਨੇਂ ਜਿੰਨਿਆਂ ਨੂੰ

ਚਾਅ ਸੀ ਸੂਰਜ ਚੁੱਟਣ ਦਾ

ਮਿੱਲ ਜਿੱਥੇ ਲਗਦਾ ਸੀ

ਮੇਲਾ ਕਣਕਾਂ ਫੁੱਟਣ ਦਾ

ਮਿਸਰੇ ਮਿਸਰੇ ਰੋਇਆ ਵਾਂ

ਰੋਣਾ ਬੋਹੜਾਂ ਪੁੱਟਣ ਦਾ

ਹੋਇਆ ਨਾ ਹੋਣਾ

ਫ਼ਾਇਦਾ ਲੀਕਾਂ ਕੁੱਟਣ ਦਾ

‘ਸੰਧੂੱ ਅੱਜ-ਕੱਲ੍ਹ ਮੋਢੇ ਨਈਂ

ਦੌਰ ਸੰਘੀਆਂ ਘੁੱਟਣ ਦਾ

📝 ਸੋਧ ਲਈ ਭੇਜੋ