ਜੂਨ ੮੪

ਸਾਨੂੰ ਖ਼ਤਮ ਕਰਨ ਨੂੰ ਵੈਰੀਆਂ ਵਰਤੇ ਹੀਲੇ ਲੱਖ

ਓਹ ਵੱਲ ਪੰਜਾਬ ਦੇ ਝਾਕਦੇ ਨੇ ਕਰਕੇ ਕਾਣੀ ਅੱਖ

ਸਾਨੂੰ ਸਿਖਰ ਦੁਪਹਿਰੇ ਮਾਰਕੇ ਤੇ ਨਹਿਰੀਂ ਘੋਲ਼ੇ ਰੱਤ

ਓਨਾਂ ਮਾਰ ਬੇਦੋਸ਼ੇ ਰੱਖ ਲਏ ਜਿਨ੍ਹਾਂ ਰੋਲ਼ੀ ਸਾਡੀ ਪੱਤ

ਸਾਨੂੰ ਸਾਡੇ ਤਖ਼ਤ 'ਚ ਮਾਰਿਆ ਕਿੰਝ ਭੁੱਲੇ ਕੋਈ ਦੱਸ

ਤੂੰ ਹਿਰਦੇ ਟੋਹਲ਼ ਕੇ ਵੇਖ ਤਾਂ ਸਾਡੇ ਸੀਨੇ ਉੱਠਦੀ ਟੱਸ

ਸਾਨੂੰ ਜਰਨੈਲ ਨਾ ਲੱਭਦਾ ਅਸੀ ਭਾਲ ਬੈਠੇ ਹਾਂ ਥੱਕ

ਉਂਝ ਵਿੱਚ ਪੰਜਾਬ ਦੇ ਪਏ ਅਹੁਲ਼ਦੇ ਨੇ ਸ਼ੇਰੇ ਬੱਗੇ ਲੱਖ

📝 ਸੋਧ ਲਈ ਭੇਜੋ