ਸੂਰਜ ਚੜ੍ਹਿਆ ਸੀ ਪਰ ਛਾਇਆ ਅੰਧੇਰਾ,

ਹੱਦਾਂ ਦੇ ਰਾਹੀਂ ਵਗਿਆ ਲਹੂ ਬਥੇਰਾ।

ਮਾਂ ਦੇ ਹੱਥਾਂ 'ਚ ਸੀ ਪੁੱਤ ਦੀ ਤਸਵੀਰ,

ਉਹ ਰੋਂਦੀ ਆਖੇ, "ਮੇਰਾ ਕੀ ਕਸੂਰ ਸੀ ਵੀਰ?"

ਮਾ ਉਡੀਕਦੀ ਰਹੀ ਪੁੱਤ ਨੂੰ ਜੌ ਸੀ ਲੜਨ ਗਿਆ,

ਸਿਪਾਹੀ ਗਿਰ ਸੀ ਧਰਤੀ ਤੇ ਲਹੂ ਲੁਹਾਣ ਪਿਆ।

ਭਾਰਤ ਵੀ ਰੋਇਆ, ਪਾਕ ਵੀ ਰੋਇਆ,

ਇਕ ਮਾਂ ਦੀ ਕੁੱਖ ਨੇ ਸੀ ਪੁੱਤ ਖੋਇਆ।

ਜੰਗ ਜਿੱਤ ਕੇ ਵੀ ਕੀ ਮਿਲਿਆ ਅਖੀਰ,

ਨਹੀਂ ਰਹੇ ਜਿੰਦਾ, ਸਿਰਫ ਰਿਹ ਗਈ ਤਸਵੀਰ।

ਕਬਰਾਂ ਵਿੱਚ ਆਰਜ਼ੂਆਂ ਸੀ ਸੌ ਗਈਆਂ,

ਸਿਰਫ ਬੰਦੂਕਾਂ ਦੀਆਂ ਬੋਲੀਆਂ ਰਹਿ ਗਈਆਂ।

ਵਿਰਦੀ ਆਖੇ ਬਣੀਏ ਅਸੀਂ ਅਮਨ ਦੇ ਰਾਹੀ,

ਨਹੀਂ ਚਾਹੀਦੀ ਸਾਨੂੰ ਹੁਣ ਹੋਰ ਕੋਈ ਲੜਾਈ।

ਜਿਹੜੀ ਵੀ ਸੀ ਰੰਜਿਸ਼, ਮੁਕਾ ਦੇਈਏ,

ਮਾਂਵਾਂ ਦੇ ਅੱਥਰੂ ਸੁਕਾ ਦੇਈਏ।

📝 ਸੋਧ ਲਈ ਭੇਜੋ