ਜੰਗਲ ਦਾ ਫ਼ੈਸਲਾ

ਸਾਡੇ ਜੰਗਲ ਵਿਚ ਸਾਨੂੰ ਕੋਈ ਖ਼ਤਰਾ ਨਹੀਂ

ਇਸ ਵਿਚ ਵਸਦੇ ਨੇ 

ਹੁਣੇ ਹੁਣੇ ਬਣੇ ਦਰਿੰਦੇ 

ਜਿਨ੍ਹਾਂ ਦੇ ਢਿਡ ਨਹੀਂ

ਸਿਰਫ਼ ਪੰਜੇ ਨੇ, ਨਹੁੰਦਰ ਨੇ, ਸੂਏ-ਦੰਦ ਨੇ 

ਅੱਖੀਆਂ ਅੰਗਿਆਰ ਨੇ 

ਇਨ੍ਹਾਂ ਦੇ ਚਿਹਰੇ ਤਾਂ ਨੋਚੇ ਜਾ ਚੁਕੇ ਨੇ 

ਨੁਚਣ ਲਈ ਬਾਕੀ ਹੁਣ ਕੁਝ ਨਹੀਂ ਬਚਿਆ 

ਦੋਸਤਾਂ ਨੇ ਪਾੜ ਕੇ ਤਨ ਤੋਂ ਸਭ ਲੀੜੇ 

ਪਿੰਡੇ ਨੂੰ ਨੰਗਾ ਅੰਬਰ ਕਰ ਦਿਤਾ ਹੈ 

ਜਿਥੋਂ ਜਦ ਚਾਹੇ ਸੂਰਜ ਉਗ ਖਲੋਂਦਾ ਹੈ 

ਜੰਗਲ ਪਾਸ ਕੁਝ ਨਹੀਂ 

ਸਿਰਫ਼ ਇਕ ਫ਼ੈਸਲਾ

ਜਦ ਤਕ ਬੇਕਾਰ ਹੋ ਪੰਜਿਆਂ ਨੂੰ ਤੇਜ਼ ਕਰੋ 

ਸੂਰਜ ਸੀਖਦੇ ਰਹੋ

ਤਿੱਖੇ ਰਹੋ, ਤੱਤੇ ਰਹੋ

ਪਤਾ ਨਹੀਂ ਕਦੋਂ ਆਪਣੇ ਕੰਮ ਤੇ ਜਾਣਾ ਪਵੇ

📝 ਸੋਧ ਲਈ ਭੇਜੋ