ਕਾਫ-ਕਾਲੀਆਂ ਕਿੱਡੀਆਂ ਸੋਹੰਦੀਆਂ ਨੇ ਬੇਲੇ

ਕਾਫ-ਕਾਲੀਆਂ ਕਿੱਡੀਆਂ ਸੋਹੰਦੀਆਂ ਨੇ ਬੇਲੇ,

ਭੌਂਦੀਆਂ ਝੱਲ ਵਲੱਲੀਆਂ ਨੇ ।

ਵੱਜਣ ਟੱਲ ਤੇ ਰੜਕਣ(ਖੜਕਣ) ਟੱਲੀਆਂ,

ਇਸ਼ਕ ਆਵਾਜ਼ੇ ਤੇ ਸੱਲੀਆਂ ਨੇ ।

ਮੀਏਂ ਰਾਂਝੇ ਦੇ ਹੱਥ ਇਸ਼ਕ ਦੀ ਖੂੰਡੀ

ਮੱਝੀਂ ਵੇਲੇ ਵਲ ਵਲੀਆਂ ਨੇ ।

ਮਾਹੀ ਬਾਝੋਂ ਕੌਣ ਚਰਾਵੇ,

ਹੈਦਰ ਮਹੀਂ ਖਲੀਆਂ ਨੇ ।੨੯।

📝 ਸੋਧ ਲਈ ਭੇਜੋ