ਕਾਫ਼-ਕਦੇ ਤਾਂ ਮੈਂਡਾ ਭੀ ਆਹੋਂ

ਕਾਫ਼-ਕਦੇ ਤਾਂ ਮੈਂਡਾ ਭੀ ਆਹੋਂ,

ਹੁਣ ਕਿਉਂ ਪਿਆਰਿਆ ਨੱਸਣਾ ਏਂ ।

ਜੇ ਵਤ ਹਾਲ ਨ ਪੁਛੇਂ ਮੈਂਡਾ,

ਤਾਂ ਨਾਲ ਮੇਰੇ ਕਿਉਂ ਹੱਸਣਾ ਏਂ ।

ਨਿੱਤ ਗਲੀਆਂ ਨੂੰ ਮੱਲ ਖਲੋਵੇਂ,

ਨਿੱਤ ਵੇਹੜੇ ਵਿੱਚ ਵੱਸਣਾ ਏਂ ।

ਹੈਦਰ ਆਖ ਵਫ਼ਾ ਕਰ ਢੋਲਣ,

ਕਿਉਂ ਮੈਂਡਾ ਦਿਲ ਖੱਸਣਾ ਏਂ ।੨੨।

📝 ਸੋਧ ਲਈ ਭੇਜੋ