ਕਾਫ਼-ਕਦੀ ਵੇਖ ਵੇ ਨੀਂਗਰਾ ਆਰਸੀਆਂ ਬਣ

ਕਾਫ਼-ਕਦੀ ਵੇਖ ਵੇ ਨੀਂਗਰਾ ਆਰਸੀਆਂ ਬਣ

ਬਾਹਰ ਅੰਦਰ ਤੂੰ ਹੀ ਤੂੰ ਹੀ

ਗੈਰ ਤੈਂਡਾ ਮੇਲ ਸੁੱਟਿਆ ਮੈਂ ਤੋੜੇ

ਅਪਣੇ ਜੌਹਰ ਤੂੰ ਹੀ ਤੂੰ ਹੀ

ਗੈਰ ਤੈਂਡੇ ਨਾਲ ਵੈਰ ਅਸਾਂ ਉਹ ਤੂੰਹੀ

ਜੋ ਘਰ ਘਰ ਤੂੰ ਹੀ ਤੂੰ ਹੀ

ਭਾਵੇਂ ਕਾਫਿਰ ਆਖ ਤੇ ਭਾਵੇਂ ਮੁਸਲਿਮ

ਪਰ ਵਤ ਹਰ ਹਰ ਤੂੰ ਹੀ ਤੂੰ ਹੀ

ਰਾਮ ਲਛਮਣ ਕੂ ਮੋਹਣ ਭੀ ਮਾਰਿਆ

ਤੂੰ ਹੀ ਦਹੰਸਰ ਤੂੰ ਹੀ ਤੂੰ ਹੀ

ਤੁਧ ਹੀ ਸਾਫ ਕੀਤਾ ਮੈਨੂੰ ਗੈਰ ਕੁਨੋਂ

ਮੀਆਂ ਕੌਣ ਸਕੰਦਰ ਤੂੰ ਹੀ ਤੂੰ ਹੀ

ਕਦੀ ਫੇਰ ਪਿਆਲਾ ਅਸਾਂ ਵੱਲ ਸਾਕੀ

ਪੀਉ ਭਰ ਭਰ ਤੂੰ ਹੀ ਤੂੰ ਹੀ

ਮੈਂ ਕਿਸ ਦਰ ਵੰਜਾਂ ਤੇ ਕਿਸ ਦਰ ਕੂਕਾਂ

ਬਾਹਜ ਤੈਂਡੇ ਦਰ ਤੂੰ ਹੀ ਤੂੰ ਹੀ

ਜੇ ਯਾਰ ਕਹੇ ਕਲ੍ਹ ਕਿਸ ਨੇ ਲਇਆ ਦਿਲ,

ਲੋਕ ਵੇ ਹੈਦਰ ਤੂੰ ਹੀ ਤੂੰ ਹੀ ।੭।

📝 ਸੋਧ ਲਈ ਭੇਜੋ