ਕਾਫ-ਕਦਮਾਂ ਮੈਂ ਤੇਰੀਆਂ ਦੀ ਖਾਕ ਹੋਵਾਂ

ਕਾਫ-ਕਦਮਾਂ ਮੈਂ ਤੇਰੀਆਂ ਦੀ ਖਾਕ ਹੋਵਾਂ,

ਏਵੇਂ ਆ ਪਿਆਰਿਆ ਬਿਸਮਿੱਲਾ ।

ਦਮਦਮ ਮੈਨੂੰ ਤੇਰੇ ਦੇਖਣ ਦਾ ਰਹੰਦਾ,

ਚਾ ਪਿਆਰਿਆ ਬਿਸਮਿੱਲਾ ।

ਅੱਖੀਂ ਫਰਸ਼ ਕੀਤੀਆਂ ਤੇਰੇ ਵੇਖਣੇ ਨੂੰ,

ਬੈਠੇ ਜਾ ਪਿਆਰਿਆ ਬਿਸਮਿੱਲਾ ।

ਅਲੀਹੈਦਰ ਕਹੰਦਾ ਕਦੇ ਸਿੱਕਦੀ ਨੂੰ,

ਗਲੇ ਲਾ ਪਿਆਰਿਆ ਬਿਸਮਿੱਲਾ ।੨੪।

📝 ਸੋਧ ਲਈ ਭੇਜੋ