ਕਾਫ਼-'ਕਦੂਰੀ' ਤੇ 'ਕਨਜ਼ ਹਦਾਯਾ'

ਕਾਫ਼-'ਕਦੂਰੀ' ਤੇ 'ਕਨਜ਼ ਹਦਾਯਾ',

ਮੈਂ ਪੜ੍ਹ ਪੜ੍ਹ ਕੇ ਹੰਭ ਕੁਝ ਰਹੀ

'ਰਦੋ ਕਦਾਹ' ਕਰ ਭੇਤ ਮਆਨੀ,

ਮੈਂ ਰਮਜ਼ ਦਕੀਕੀ(ਹਕੀਕੀ) ਭੀ ਬੁੱਝ ਰਹੀ

ਫਿਕਰਾਂ ਬਹੁਤ ਦਲਾਇਲ ਦੇ ਵਿੱਚ,

ਇਹ ਦਿਲ ਮੇਰੇ ਸਮਝ ਰਹੀ

ਹੈਦਰ ਨੇਹੁੰ ਲਗਾਇੰਦੇ ਦਿਲ ਨੂੰ,

ਝੇੜਿਆਂ ਦੇ ਵਿੱਚ ਰੁੱਝ ਰਹੀ ।੨੧।

📝 ਸੋਧ ਲਈ ਭੇਜੋ