ਕਾਫ-ਕਹਰ ਦੀ ਨਜ਼ਰ ਨ ਵੇਖ ਪਿਆਰੇ

ਕਾਫ-ਕਹਰ ਦੀ ਨਜ਼ਰ ਵੇਖ ਪਿਆਰੇ,

ਕਰ ਠਾਲਾ ਤੇ ਮੋਇਆਂ ਨੂੰ ਮਾਰ ਨਹੀਂ

ਕੋਹੰਦਾ ਮੋਹੰਦਾ ਫਿਰੇਂ ਜੱਗ ਸਾਰੇ ਤਾਈਂ,

ਤੇਰਾ ਕੌਣ ਬਨਾ ਕੋਈ ਕਾਰ ਨਹੀਂ

ਤੇਰੀਆਂ ਅੱਖੀਆਂ ਡਾਹਡੀਆਂ ਤ੍ਰਿੱਖੀਆਂ ਨੇ,

ਐਸੀ ਤ੍ਰਿੱਖੀ ਤਾਂ ਕੋਈ ਤਲਵਾਰ ਨਹੀਂ

ਆਸ਼ਿਕ ਕੁੱਠੇ ਮਾਸ਼ੂਕ ਵੇ ਹੈਦਰ,

ਅਜ਼ਰਾਈਲ ਆਵਣ ਦਰਕਾਰ ਨਹੀਂ ।੨੩।

📝 ਸੋਧ ਲਈ ਭੇਜੋ