ਕਾਫ਼-ਕਈ ਖੂਬੀਆਂ ਨੇ ਬੇਰੰਗ ਦੀਆਂ

ਕਾਫ਼-ਕਈ ਖੂਬੀਆਂ ਨੇ ਬੇਰੰਗ ਦੀਆਂ

ਇਨਹਾਂ ਲੱਖਾਂ ਕੁਨੋਂ ਹਿਕ ਰੰਗ ਭੀ

ਮੈਂ ਹਾਰ ਸਿੰਗਾਰੀਆਂ ਚੰਦਨਹਾਰੀਆਂ ਨੇ

ਹੱਥ ਸੋਨੇ ਦੀ ਵੰਗ ਭੀ

ਜੰਗ ਸੰਗ ਦੇ ਵਿੱਚ ਆਤਿਸ਼

ਇਨਹਾਂ ਸੰਗੀਂ ਦਿਲਾਂ ਦੀ ਸੰਗ ਭੀ

ਸੀ ਓਜਰ ਝੰਗ ਬੁਲਾਇੰਦੇ ਬੇਲੇ

ਤੇ ਹਿਕ ਸਿਆਲੀਂ ਦਾ ਝੰਗ ਭੀ

ਜੋ ਗਲ ਗਇਆ ਦਿਲ ਜਲ ਪਇਆਂ

ਕੇਹੀ ਤ੍ਰਿਖੜੀ ਭਾਹ ਉਸ ਮੁੱਖ ਦੀ

ਕਿਸੇ ਨਿਗਾਹ ਤੇ ਭਾਹ ਫੜਕਦੀ

ਏਸ ਸੀਨੇ ਦੇ ਵਿੱਚ ਫੜਕਦੀ

ਓਥੇ ਜ਼ਹਰ ਭੀ ਹੈਦਰ ਸ਼ੱਕਰ ਏਹੀ

ਖੰਡ ਤੋਂ ਮਿੱਠੀ ਜੰਗ ਭੀ ।੮।

📝 ਸੋਧ ਲਈ ਭੇਜੋ