ਕਾਫ-ਕੱਪਰ ਦੇ ਬੇੜੇ ਤੇ ਮੈਂ ਚੜ੍ਹੀ

ਕਾਫ-ਕੱਪਰ ਦੇ ਬੇੜੇ ਤੇ ਮੈਂ ਚੜ੍ਹੀ,

ਮੇਰਾ ਬੇਲੀ ਉਤੇ ਵਲ ਕੂਕਦਾ

ਓਸੇ ਬੇਲੀ ਤੇ ਓਸੇ ਕੰਧੀ,

ਮੱਝੀਂ ਨੂੰ ਪਇਆ ਹੂਕਦਾ

ਚੂਚਕ ਬਾਪ ਦੇ ਘਰ ਘਾੜ ਘੜੈਂਦੇ,

ਭਾਹ ਸੁਨਿਆਰਾ ਫੂਕਦਾ

ਹੀਰੇ ਨੂੰ ਪਾਣੀ ਚਲੀਏਂ ਵੇ ਹੈਦਰ,

ਧੰਮੀ ਨਕਾਰੜਾ ਕੂਚਦਾ ।੨੮।

📝 ਸੋਧ ਲਈ ਭੇਜੋ