ਕਾਫ-ਕੱਪਰ ਦੇ ਬੇੜੇ ਤੇ ਮੈਂ ਚੜ੍ਹੀ

ਕਾਫ-ਕੱਪਰ ਦੇ ਬੇੜੇ ਤੇ ਮੈਂ ਚੜ੍ਹੀ,

ਮੇਰਾ ਬੇਲੀ ਉਤੇ ਵਲ ਕੂਕਦਾ ਈ ।

ਓਸੇ ਬੇਲੀ ਤੇ ਓਸੇ ਕੰਧੀ,

ਮੱਝੀਂ ਨੂੰ ਪਇਆ ਹੂਕਦਾ ਈ ।

ਚੂਚਕ ਬਾਪ ਦੇ ਘਰ ਘਾੜ ਘੜੈਂਦੇ,

ਭਾਹ ਸੁਨਿਆਰਾ ਫੂਕਦਾ ਈ ।

ਹੀਰੇ ਨੂੰ ਪਾਣੀ ਚਲੀਏਂ ਵੇ ਹੈਦਰ,

ਧੰਮੀ ਨਕਾਰੜਾ ਕੂਚਦਾ ਈ ।੨੮।

📝 ਸੋਧ ਲਈ ਭੇਜੋ