ਕਾਫ਼-ਕਸਮ ਮੈਨੂੰ ਤੈਂਡੜੀ ਏ

ਕਾਫ਼-ਕਸਮ ਮੈਨੂੰ ਤੈਂਡੜੀ ਏ,

ਹੁਣ ਅਖੀਂ ਨਾ ਸੌਣਾ ਨਾ ਖਾਵਣੀਆਂ ।

ਮੂੰਹ ਮਿਸਵਾਕ ਨਾ ਦੰਦ ਮੱਸੀ,

ਨਾ ਮੈਂ ਕਾਜਲ ਪਾਵਣੀਆਂ ।

ਸਭ ਸਿਆਲੀਂ ਝੁੰਮਰ ਖੇਡਣ,

ਨੇਵਰ ਨ ਛਣਕਾਵਣੀਆਂ ।

ਹੈਦਰ ਰਾਂਝਣ ਮਾਹੀ ਬਾਝੋਂ,

ਮੈਲੜਾ ਵੇਸ ਹੰਢਾਵਣੀਆਂ ।੨੧।

📝 ਸੋਧ ਲਈ ਭੇਜੋ