ਕਾਫ-ਕਤਾ ਭਲਾਵਤ ਹੱਥ ਜੇ ਨਾਹੀਂ

ਕਾਫ-ਕਤਾ ਭਲਾਵਤ ਹੱਥ ਜੇ ਨਾਹੀਂ,

ਨਾਲ ਸੱਜਣ ਗਲ ਵੰਗੜੀਆਂ ।

ਹੱਥ ਹਥੌੜੀਆਂ ਯਾਰ ਬਿਨਾਂ ਮੈਨੂੰ

ਸੋਹਣੀਆਂ ਇਹ ਵੰਗੜੀਆਂ ।

ਕੱਚੀਆਂ ਵੰਗਾਂ ਇਕ ਨ ਥੀਵਣ,

ਪੋਪਟ ਵਿੱਚ ਦਿਲ ਸੰਗੜੀਆਂ ।

ਜਿਨ੍ਹਾਂ ਢੋਲਣ ਦੀ ਬਾਂਹ ਸਿਰ੍ਹਾਣੇ,

ਹੈਦਰ ਸੋਈਓ ਨੇ ਚੰਗੜੀਆਂ ।੨੧।

📝 ਸੋਧ ਲਈ ਭੇਜੋ