ਕਾਫ-ਕੂਕ ਮੈਂਡੀ ਸੁਣ ਸਾਹਿਬ ਮੈਂਡੇ

ਕਾਫ-ਕੂਕ ਮੈਂਡੀ ਸੁਣ ਸਾਹਿਬ ਮੈਂਡੇ,

ਕੂਕਾਂ ਇਸ ਕੂਕਾਕ ਦੀਆਂ

ਏਸ ਨਿਮਾਣੀ ਕੁਠੀ ਆਜਿਜ਼,

ਗਲੀਆਂ ਵਿੱਚ ਰੁਲਾਕ ਦੀਆਂ

ਪਾਕ ਸ਼ਿਕਾਰ ਦੀ ਹੱਡੀ ਆਂ ਮੈਂ ਭੀ,

ਪਾਲੀ ਤੈਂਡੜੀ ਲਾਕ ਦੀਆਂ

ਜੇ ਅਸਹਾਬਾਂ ਕੁਹਫ ਦੀ ਥੀਵਨ,

ਹੈਦਰ ਸਾਹਿਬ ਪਾਕ ਦੀਆਂ ।੨੨।

📝 ਸੋਧ ਲਈ ਭੇਜੋ