ਕਾਫ਼- ਕੂੜਾ ਘੋੜਾ ਕੂੜਾ ਜੋੜਾ ਕੂੜਾ ਸ਼ਹ-ਅਸਵਾਰ

ਕਾਫ਼- ਕੂੜਾ ਘੋੜਾ ਕੂੜਾ ਜੋੜਾ ਕੂੜਾ ਸ਼ਹ-ਅਸਵਾਰ ।

ਕੂੜੇ ਬਾਸ਼ੇ ਕੂੜੇ ਸ਼ਿਕਰੇ ਕੂੜੇ ਮੀਰ-ਸ਼ਿਕਾਰ ।

ਕੂੜੇ ਹਾਥੀ ਕੂੜੇ ਲਸ਼ਕਰ ਕੂੜੇ ਫੌਜ ਕਟਾਰ ।

ਕੂੜੇ ਸੂਹੇ ਕੂੜੇ ਸਾਲੂ ਕੂੜੇ ਸੋਹਣੇ ਯਾਰ ।

ਕੂੜੇ ਜੋੜੇ ਕੂੜੇ ਬੀੜੇ ਕੂੜੇ ਹਾਰ ਸ਼ਿੰਗਾਰ ।

ਕੂੜੇ ਕੋਠੇ ਕੂੜੇ ਮੰਮਟ ਕੂੜਾ ਇਹ ਸੰਸਾਰ ।

ਹੈਦਰ ਆਖੇ ਸਭ ਕੁਝ ਕੂੜਾ ਸੱਚਾ ਹਿਕ ਕਰਤਾਰ ।

ਦੂਜਾ ਨਬੀ ਮੁਹੰਮਦ ਸੱਚਾ ਸੱਚੇ ਉਸ ਦੇ ਯਾਰ ।

📝 ਸੋਧ ਲਈ ਭੇਜੋ