ਕਾਫ-ਕੁਝ ਨਾ ਕੁਝ ਮੈਂ ਜਾਣਦੀ ਸਾਂ

ਕਾਫ-ਕੁਝ ਨਾ ਕੁਝ ਮੈਂ ਜਾਣਦੀ ਸਾਂ,

ਏਸ ਇਸ਼ਕ ਬਲਾ ਚਾ ਕੁਝ ਕੀਤਾ

ਮੇਰੀ ਬੁੱਕਲ ਵਿਚੋਂ ਇਕ ਸ਼ੀਂਹ ਪਇਆ,

ਓਸ ਮਾਰ ਨਾ'ਰਾ ਚਾ ਕੁਝ ਕੀਤਾ

'ਅਲੱਸਤੁ ਬਿਰਬਿਕੁਮ' ਸੁਣਿਆ ਦਿਲ ਮੇਰੇ,

ਓਸ ਸੁਣਦਿਆਂ ਚਾ ਕੁਝ ਕੀਤਾ

ਅਲੀਹੈਦਰ ਮਿਲਿਆ ਸੋਹਣਾ ਯਾਰ ਮੈਨੂੰ,

ਉਸ ਮਿਲਦਿਆਂ ਚਾ ਕੁਝ ਕੀਤਾ ।੨੫।

📝 ਸੋਧ ਲਈ ਭੇਜੋ