ਕਾਫ-ਕੁਝ ਨ ਸਾਂ ਕੁਝ ਥੀ ਪਈਆਂ

ਕਾਫ-ਕੁਝ ਸਾਂ ਕੁਝ ਥੀ ਪਈਆਂ,

ਸਦ ਕੁਨ ਦੀ ਫੱਦ(ਸੱਦ) ਉਠਾਈਆਂ ਮੈਂ

'ਅਨਾ ਆਨਤ' ਅੱਗੇ ਹੈਸਾਂ,

ਅਤੇ ਪਕੜ ਅਲੱਸਤ ਨਿਵਾਈਆਂ ਮੈਂ

'ਸੁਮਮ ਬੁਕਮਮ ਉੱਮੀ' ਹੈਸਾਂ

ਅਤੇ ਤੋਤੇ ਵਾਂਗ ਬੁਲਾਈਆਂ ਮੈਂ

ਹੈਦਰ ਰਾਜ਼ ਓਸੇ ਨੂੰ ਮਾਲਮ,

ਜਿਸ ਕੁਦਰਤ ਨਾਲ ਬਣਾਈਆਂ ਮੈਂ ।੩੨।

📝 ਸੋਧ ਲਈ ਭੇਜੋ