ਇਸ਼ਕਾ! ਤੇਰੇ ਪੰਧ ਅਜਾਇਬ 

ਅਕਲੋਂ ਫ਼ਿਕਰੋਂ ਬਾਹਰ 

“ਮੈਂ ਨਾਹੀਂ ਸਭ ਤੂੰ” ਤੋਂ ਪਹਿਲਾਂ 

ਮੁੱਕਦੀ ਨਹੀਂ ਤਕਰਾਰ 

ਧੜਕਣ ਦੇ ਵਿੱਚ ਧੁੜਕੂ ਬੋਲੇ 

“ਲੰਘਣਾ ਕਿਤ ਗੁਣ ਪਾਰ" 

ਤੇਰੇ ਕਾਰਨ ਮੈਂ ਸਿਰ ਚਾਇਆ 

ਆਪਣੀ ਸਿੱਕ ਦਾ ਭਾਰ 

ਚਾਰ ਦਿਨਾਂ ਦੀ ਖਿੱਚੋਤਾਣੀ 

ਨਾ ਜਿੱਤਣ ਨਾ ਹਾਰ

📝 ਸੋਧ ਲਈ ਭੇਜੋ