ਕਾਫ਼ੀ ਹੋਰੀ

ਹੋਰੀ ਮੈਂ ਕੈਸੇ ਖੇਲੋਂ ਰੁਤਿ ਬਸੰਤ,

ਮੈਂ ਪਾਵੋਂਗੀ ਸਾਜਣ ਕਰੋਂ ਅਨੰਦ ।੧।ਰਹਾਉ।

ਜਬ ਕੀ ਭਈ ਬਸੰਤ ਪੰਚਮੀ,

ਘਰਿ ਨਾਹਿ ਹਮਾਰੋ ਅਪਨੋ ਕੰਤ ।੧।

ਅਉਧ ਬੀਤੀ ਪੀਆ ਅਜਹੂੰ ਆਏ,

ਹਉ ਖਰੀ ਨਿਹਾਰੋਂ ਪੀਆ ਪੰਥਿ ।੨।

ਖਾਨ ਪਾਨ ਮੁਹਿ ਕਛੂ ਭਾਵੇ,

ਚਿਤਿ ਫਸਿਓ ਮੋਹਿ ਪ੍ਰੇਮ ਫੰਧਿ ।੩।

ਸ਼ਾਹੁ ਸ਼ਰਫ਼ ਪੀਆ ਪਿਆਰੇ ਬਾਝਹੁ,

ਜੈਸੇ ਚਕੋਰ ਹੈ ਬਿਨ ਚੰਦੁ ।੪।

(ਰਾਗ ਬਸੰਤ)

📝 ਸੋਧ ਲਈ ਭੇਜੋ