ਕਾਲੀ ਅੱਗ

ਇਹ ਕਾਲੀ ਅੱਗ ਦਾ ਦਰਿਆ 

ਮੇਰੇ ਘਰ ਆਣ ਬੈਠਾ ਹੈ

ਲੈ ਆਇਆ ਆਪਣੇ ਨਾਲ ਰੋੜ੍ਹ ਕੇ 

ਤਿੜਕੇ ਹੋਏ ਪਰਬਤ ਦੀਆਂ ਫਾੜੀਆਂ

ਕਤਰੇ ਹੋਏ ਸੂਰਜ ਦੀਆਂ ਕਾਤਰਾਂ 

ਕਾਲੀ ਕਦੀਮ ਮਿੱਟੀ ਦਾ

ਅੱਗ ਦੇ ਜੰਗਲ ਥਾਣੀ ਲੰਘਿਆ ਇਕ ਕਾਫ਼ਲਾ 

ਸੜਦਾ ਸੁਲਗਦਾ 

ਚੀਖ਼ਦਾ ਚਿੰਘਾੜਦਾ

ਬੈਠ ਗਿਆ ਮੇਰੇ ਬਰੂਹਾਂ ਉਤੇ ਆਣ ਕੇ

📝 ਸੋਧ ਲਈ ਭੇਜੋ