ਚੱਲ 'ਸਿੱਧੂ' ਸੌਂ ਜਾਹ ਹੁਣ,

ਸੋਚਦਿਆਂ ਬੜੀ ਦੇਰ ਹੋ ਗਈ

ਮੋਰੀ ਤੋਂ ਬਾਹਰ ਝਾਕ ਜਰਾ,

ਕਿੰਨੀ ਗੂੜ੍ਹੀ ਹਨੇਰ ਹੋ ਗਈ

ਫਿਰ ਸੁਬਾ ਉੱਠ ਕੇ ਬੋਲੇਂਗਾ,

"ਅਜੇ ਹੁਣ ਤਾਂ ਸੁੱਤੇ ਸੀ,

ਐਨੀ ਜਲਦੀ ਸਵੇਰ ਹੋ ਗਈ"।

ਫਿਰ ਤਸੱਲੀ ਦੇਵੇਂਗਾ ਖੁਦ ਨੂੰ,

ਅਖੇ "ਦੇਰ ਨਾਲ ਸੌਣ ਦੀ,

ਗਲਤੀ ਰਾਤ ਫੇਰ ਹੋ ਗਈ "।

📝 ਸੋਧ ਲਈ ਭੇਜੋ