ਕਿੱਥੇ ਜਾਨ ਲੁਕੋਣਗੇ ਇਸ਼ਕ ਵਾਲੇ,
ਗੋਲੇ ਦੂਰ ਤਕ ਹੁਸਨ ਦੇ ਮਾਰ ਕਰਦੇ।
ਪੀਤੀ ਸ਼ੇਖ ਜੀ ਅਸੀਂ ਤਾਂ ਕੀ ਹੋਇਆ,
ਗੱਲਾਂ ਭੈੜੀਆਂ ਲੋਕ ਹਜ਼ਾਰ ਕਰਦੇ।
ਕਿੱਥੇ, ਕਦੋਂ ਤੇ ਰੰਡੀਆਂ ਕੌਣ ਹੋਈਆਂ,
ਛੜੇ ਇਸ ਤਰ੍ਹਾਂ ਰਹਿਣ ਵਿਚਾਰ ਕਰਦੇ।
ਜ਼ਿਮੀਂ ਖੋਹੀ ਜਦ ਭਾਈਆਂ ਨੇ, ਮੀਆਂ ਰਾਂਝਣ,
ਬਿਨਾਂ ਇਸ਼ਕ ਦੇ ਹੋਰ ਕੀ ਕਾਰ ਕਰਦੇ ?