ਕਾਵਿ ਟੁਕੜੀਆਂ

1.

ਉਸਦਾ ਪੌਡਰ ਤੇ ਅਪਣੀ ਭਸਮ ਵਲ ਤਕ 

ਉਸਦਾ ਜੰਪਰ ਤੇ ਅਪਣੇ ਲੰਗਾਰ ਵਲ ਵੇਖ 

ਅਪਣਾ ਦਿਲ ਤੇ ਓਸਦਾ ਤਕ ਨਖ਼ਰਾ 

ਅਪਣੀ ਆਜਜ਼ੀ ਓਹਦੇ ਟੰਗਾਰ ਵਲ ਵੇਖ 

ਜਲ ਜਾਣੇ ਪਰਵਾਨਿਆਂ ਸ਼ਕਲ ਅਪਣੀ 

ਅਤੇ ਉਸਦੀ ਸ਼ਮਾ ਸ਼ੰਗਾਰ ਵਲ ਵੇਖ 

ਪਾਣੀ ਅੱਗ ਦਾ ਮੇਲ ‘ਹਮਦਰਦ' ਕਿੱਥੇ 

ਰੋਂਦੀ ਅਖ ਤੇ ਨੈਣ ਅੰਗਾਰ ਵਲ ਵੇਖ

2.

ਫੁੱਲ ਕੇਸਾਂ ਦਾ ਉਨ੍ਹਾਂ ਨੇ ਖੂਬ ਰਚਿਆ 

ਜਿਹੜਾ ਇਤਰ ਦੀ ਛੱਡੇ ਮਹਿਕਾਰ ਵੇਖੋ 

ਗਲ੍ਹ ਡਲ੍ਹਕਦੀ ਵੇਖਕੇ ਫੁਲ ਵਾਂਗੂ 

ਖਾਂਦਾ ਸਦਾ ਬਹਾਰ ਖ਼ਾਰ ਵੇਖੋ 

ਕੰਨ ਦੀ ਪੰਖੜੀ ਪੰਖੜੀ ਜ਼ਰਾ ਤੱਕੋ 

ਤੇ ਖਿੜੇ ਫੁਲ ਦੀ ਓਧਰ ਬਹਾਰ ਵੇਖੋ 

ਤਿੱਖਾ ਦਿਲੇ 'ਹਮਦਰਦ' ਹੋ ਗਇਆ ਲੱਟੂ 

ਕਾਂਟਾ ਅੜ ਗਇਆ ਫੁੱਲਾਂ ਵਿਚਕਾਰ ਵੇਖੋ

📝 ਸੋਧ ਲਈ ਭੇਜੋ