ਕਬਰਾਂ ਦੀ ਮਿੱਟੀ

ਸਾਡੀ ਪਿਆਰ ਤ੍ਰੇਹ ਦਾ ਕੀ ਏ?

ਜਿਉਂ ਕਬਰਾਂ ਦੀ ਮਿੱਟੀ

ਜੰਮਦਿਆਂ ਨਾਲ ਬੁਢੇਪੇ ਖੇਡੇ

ਬਣ ਕੇ ਹਾਣੀ ਹਾਣੀ

ਜੋਬਨ ਰੁੱਤ ਕਿਤੇ ਨਾ ਆਈ

ਲੰਘੇ ਕਾਲ਼ੇ ਪਾਣੀ

ਸਾਡੇ ਸਿਰ ਤੇ ਨਹੀਂ ਨਾ ਕਾਲ਼ੇ

ਪਹਿਲੇ ਦਿਨ ਤੋਂ ਬੱਗੇ

ਹੋਰ ਕਿਸੇ ਦੀ ਪੀੜ ਵੀ ਸਾਨੂੰ

ਆਪਣੀ ਵਰਗੀ ਲੱਗੇ

ਸਾਹ ਦੇ ਮਿਰਗ ਨੂੰ ਮਰਗ ਚੁਵਾਤੀ

ਗੁੜ੍ਹਤੀ ਦੇ ਵਿੱਚ ਲੱਭੀ

ਸਾਡਾ ਸਾਰਾ ਜੀਵਨ ਕੀ

ਈਵੇਂ ਰੱਬ ਸਬੱਬੀ

ਬੇਦੋਸ਼ੇ ਬੇਕਰਮੇ ਯਾਰੋ

ਲੋਥ ਕਿਸੇ ਜਿਓਂ ਸਿੱਟੀ

ਸਾਡੀ ਪਿਆਰ ਤ੍ਰੇਹ ਦਾ ਕੀ

ਜਿਉਂ ਕਬਰਾਂ ਦੀ ਮਿੱਟੀ

📝 ਸੋਧ ਲਈ ਭੇਜੋ