ਕਦੇ ਆਖਣ ਮੁੱਕ ਗਿਆ

ਕਦੇ ਆਖਣ ਮੁੱਕ ਗਿਆ

 ਫਿਰ ਆਖਣ ਚੜ੍ਹ ਗਿਆ

 ਅਸੀਂ ਇਹਨਾਂ ਸਾਲ-ਮਹੀਨਿਆਂ

 ਚੱਕਰਾਂ ਵਿੱਚ ਪੈਂਦੇ ਨਾ

 ਆਪਾਂ ਤਾਂ ਨਾਨਕ ਸਾਹਿਬ

 ਰਜ਼ਾ ਵਿੱਚ ਰਹਿੰਦੇ ਆਂ।

 ਆਪਾਂ ਤਾਂ……

 ਸਾਡਾ ਤਾਂ ਪਹਿਲਾਂ ਵੀ ਉਹ

 ਸਾਡੀ ਮੰਗ ਹੁਣ ਵੀ ਉਹ

 ਸਾਡੀ ਮੰਗ ਓਹੀ ਰਹਿਣੀ

 ਰੁੱਖਾਂ ਨੂੰ ਲਾ ਦਿਓ

 ੴ ਨਿਸ਼ਾਨੀਆਂ

 ਕੁਦਰਤ ਬਚਾ ਲਓ।

 ੴ………

 ਪਪੀਹਾ ਜਿਸ ਧਿਆਵੇ

 ਬਰਸਣ ਜੋ ਆਪ ਆਵੇ

 ਅੰਬਰਾਂ ਵਿੱਚ ਪੀਂਘਾਂ ਪਾਵੇ

 ਹਰ ਜੀਅ ਜਿਸਦੇ ਗੁਣ ਗਾਵੇ

 ਭਾਣੇ ਓਸ ਰਹਿੰਦੇ ਆਂ

 ਸਤਿ ਕਰਤਾਰ ਜੁਬਾਨੋਂ

 ਜਪਦੇ ਤਾਂ ਰਹਿੰਦੇ ਆਂ।

 ਸਤਿ…..

 ਸਰਬ ਨੂੰ ਕਲਮ ਫੜਾਕੇ

 ਉਲਾਮ੍ਹੇ ਉਹਦੇ ਸਾਰੇ ਲਾਹ 'ਤੇ

 ਕਾਗਜ ’ਤੇ ਗੀਤ ਲਿਖਾਕੇ

 ਗੂੰਗੇ ਵੀ ਗਾਉਣੇ ਲਾ ’ਤੇ

 ਦਾਤ ਓਹਦੀ ਕਹਿੰਦੇ ਆਂ

 ਆਪਾਂ ਤਾਂ ਨਾਨਕ ਸਾਹਿਬ

 ਰਜ਼ਾ ਵਿੱਚ ਰਹਿੰਦੇ ਆਂ।

 ਆਪਾਂ ਤਾਂ……

📝 ਸੋਧ ਲਈ ਭੇਜੋ