ਕਦੇ ਚੁੰਨੀ ਕਦੇ ਦਸਤਾਰ ਬਣ ਕੇ

ਕਦੇ ਚੁੰਨੀ ਕਦੇ ਦਸਤਾਰ ਬਣ ਕੇ

ਤੂੰ ਮਿਲਿਆ ਕਰ ਸਦਾ ਸਤਿਕਾਰ ਬਣਕੇ

ਜਿਵੇਂ ਸਾਂ ਮੈਂ, ਉਵੇਂ ਤੂੰ ਬਣ ਗਿਆ ਹੈਂ

ਕਿਹਾ,ਇਹ ਸੋਚ ਨੇ, ਕਿਰਦਾਰ ਬਣ ਕੇ

ਜੋ ਬੰਦਾ ਹੋ ਕੇ ਵੀ ਬਣਿਆ ਨਾ ਬੰਦਾ

ਉਹ ਆਖੇ ਨਾਰ ਨੂੰ ਰਹਿ ਨਾਰ ਬਣ ਕੇ

ਅਸਾਡਾ  ਸਿਰ ਵਤਨ ਦੇ ਵਾਸਤੇ ਹੈ

ਸਬਕ ਇਹ ਸਿੱਖ ਲਵੋ ਸਰਦਾਰ ਬਣਕੇ

ਥਕੇਵਾਂ ਮਨ ਦਾ ਸਾਡੇ ਲਹਿ ਹੀ ਜਾਵੇ

ਮਿਲੇਂ ਜੇਂ ਜ਼ਿੰਦਗੀ ਇਤਵਾਰ ਬਣ ਕੇ

ਕਲਮ ਸਿਰ ਫਿਰ ਹਨੇਰੇ ਦਾ, ਹੈ ਹੋਣਾ

ਕਲਮ ਚੱਲੀ ਜਦੋਂ ਤਲਵਾਰ ਬਣ ਕੇ

📝 ਸੋਧ ਲਈ ਭੇਜੋ