ਕਦੀ ਸਮਝ ਨਿਦਾਨਾ

ਕਦੀ ਸਮਝ ਨਿਦਾਨਾ,

ਘਰਿ ਕਿੱਥੇ ਸਮਝ ਨਿਦਾਨਾ ।ਰਹਾਉ।

ਆਪਿ ਕਮੀਨਾ ਤੇਰੀ ਅਕਲ ਕਮੀਨੀ,

ਕਉਣ ਕਹੈ ਤੂੰ ਦਾਨਾ ।1।

ਇਨ੍ਹੀਂ ਰਾਹੀਂ ਜਾਂਦੇ ਡਿੱਠੜੇ,

ਮੀਰ, ਮਲਕ, ਸੁਲਤਾਨਾ ।2।

ਆਪੇ ਮਾਰੇ ਤੇ ਆਪ ਜੀਵਾਲੇ,

ਅਜ਼ਰਾਈਲ ਬਹਾਨਾ ।2।

ਕਹੈ ਹੁਸੈਨ ਫ਼ਕੀਰ ਸਾਈਂ ਦਾ,

ਬਿਨ ਮਸਲਤਿ ਉਠ ਜਾਣਾ ।4।

📝 ਸੋਧ ਲਈ ਭੇਜੋ