ਇਕ ਦਿਨ ਲੋਕੀ ਸ਼ਮ੍ਹਾ ਨੂੰ ਕਹਿੰਦੇ ਤੇਰੇ ਦਿਲ ਵਿਚ ਤਰਸ ਨ ਆਵੇ
ਜਦ ਪਰਵਾਨਾ ਲਾਟ ਤੇਰੀ ਤੇ ਬੇਖੁਦ ਜਾਨ ਜਲਾਵੇ
ਉਹ ਬੇਉਜ਼ਰ ਗ਼ਰੀਬ ਵਿਚਾਰਾ ਰੋ ਰੋ ਮਾਰੇ ਆਹੀਂ
ਸੁਣ ਕੇ ਉਸ ਦੀ ਦਰਦ ਕਹਾਣੀ ਕਿਉਂ ਬੁਝਦੀ ਨਾਹੀਂ
ਜਾ ਜ਼ਾਲਮ ਤੂ ਹਰ ਹਰ ਰਾਤੀਂ ਲਖਾਂ ਖ਼ੂਨ ਕਰਾਵੇਂ
ਉਸਦੇ ਇਵਜੋਂ ਰੋਜ਼ ਹਸ਼ਰ ਨੂੰ ਕਿਉਂਕਰ ਬਖ਼ਸ਼ੀ ਜਾਵੇਂ
ਜਦ ਪਰਵਾਨਾ ਲਾਟ ਤੇਰੀ ਤੇ ਕੋਲੇ ਹੋ ਕੇ ਮਰਦਾ
ਜਾਂਦੀ ਵਾਰੀ ਐਸ ਜਹਾਨੋਂ ਨਿਹ ਉਲਾਂਭਾ ਕਰਦਾ
ਕਯਾ
ਸਾਨੂੰ ਕਦੋਂ ਤਾਈਂ ਸੋਹਣਿਆ ਸਤਾਈ ਜਾਵੇਂਗਾ